About us

ਦਿੱਲੀ ਦੇ ਗੁਰਧਾਮਾਂ, ਖਾਲਸਾ ਸਕੂਲਾਂ ਅਤੇ ਕਾਲਜਾਂ ਦੀ ਚੜਦੀਕਲਾਂ ਲਈ ਕਾਰਜ ਕੀਤੇ ਜਾਣਗੇ।

Work will be done for betterment of Delhi’s Gurdwaras and progressive improvement of Khalsa schools and colleges.

ਪਾਰਟੀ ਦਾ ਮੁੱਖ ਟੀਚਾ ਸਿੱਖੀ ਕਦਰਾਂ-ਕੀਮਤਾਂ ਦੀ ਰਖਿਆ ਅਤੇ ਹਰ ਪੰਥਕ ਮਸਲੇ ‘ਤੇ ਪੰਥ ਦੀ ਆਵਾਜ਼ ਨੂੰ ਚੁਕੱਣ ਦਾ ਹੋਵੇਗਾ।

The main goal of the party will be to safeguard moral values and principles of Sikhism and to strengthen and raise the voice of the Panth on every Panthic issue.

ਸਿੱਖ ਕੌਮ ਦੀ ਸਭਿਆਚਾਰਕ ਪਛਾਣ ਵਿਚ ਸਾਬਤ ਸੂਰਤ ਦੇ ਕੇਂਦਰੀ ਸਥਾਨ ਨੂੰ ਬਹਾਲ ਕਰਨ ਦੇ ਯਤਨ।

“Sabat Surat” Dress Code holds a central place in the cultural identity of the Sikhs. Wholehearted attempts will be undertaken to restore the same.

ਅਸ਼ਲੀਲ ਫਿਲਮਾਂ, ਲੱਚਰ ਕਿਸਮ ਦੇ ਗਾਉਣ ਵਜਾਉਣ, ਬਿਮਾਰ ਰੁਚੀਆਂ ਨੂੰ ਉਤਸ਼ਾਹ ਕਰਨ ਵਾਲੀ ਸਾਹਿਤ ਸਮਗਰੀ, ਸ਼ਰਾਬ ਅਤੇ ਸਿਗਰਟ ਨੋਸ਼ੀ ਦੇ ਖੁੱਲ੍ਹੇ ਸੇਵਨ ਨੂੰ ਰੋਕਣ ਵਾਸਤੇ ਵੀਂ ਪਾਰਟੀ ਕਾਰਜ ਕਰੇਗੀ।

The party will also actively raise voice and work towards ending the promotion of obscene films, perverted songs, material which gives rise to sick interests and consumption of alcohol smoking etc.

ਸ਼ਾਦੀਆਂ ਦੋਰਾਨ ਦੌਲਤ ਦੇ ਅੰਨੇ ਤੇ ਉਜੱਡ ਦਿਖਾਵੇ, ਆਪਣੇ ਸਭਿਆਚਾਰ ਤੇ ਵਿਰਸੇ ਪ੍ਰਤੀ ਨਕਾਰੀ ਭਾਵਨਾ, ਪੱਛਮ ਦੇ ਸਭਿਆਚਾਰ ਦੇ ਉਭਰਵੇਂ ਰੂਪ ਦੇ ਅਵਗੁਣਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਵੀ ਸਾਡੀ ਜਿੰਮੇਵਾਰੀ ਵਿਚ ਸਾਮਿਲ ਹੈਂ।ਕਿਉਂਕਿ ਇਸ ਸਭਿਆਚਾਰ ਨੇ ਸਿੱਖ ਨੌਜਵਾਨਾਂ ਅੰਦਰ ਪਤਿੱਤਪੁਣੇ ਦੀ ਲਹਿਰ ਨੂੰ ਵੱਡੀ ਹੱਲਾਸ਼ੇਰੀ ਦਿੱਤੀ ਹੈ।

It is also our responsibility to make people aware about the vices of wastage of money during weddings which are done with great pomp and show, Also, the party will bring awareness about the negative impact which western culture is putting on our society as following this the Sikh youth is discarding his own culture and identity.

ਸਿੱਖਾਂ ਵਿਚ ਆਪਸੀ ਸਾਂਝ ਦਾ ਅਧਾਰ ਸਿੱਖੀ ਹੋਵੇ ਜਿਵੇਂ ਗੁਰੂ ਸਾਹਿਬਾਨ ਦੇ ਸਮੇਂ ਵਿਚ ਹੁੰਦਾ ਸੀ। ਸਿੱਖਾਂ ਨੂੰ ਸਿੱਖੀ ਦੇ ਸਾਂਝੇ ਮਸਲਿਆਂ ਦੇ ਹੱਲ ਲਈ ਆਪਣੇ ਹਰ ਕਿਸਮ ਦੇ ਮੱਤ-ਭੇਦ ਭੁਲਾ ਕੇ ਇਕੱਠੇ ਹੋਣ ਨੂੰ ਤਰਜੀਹ ਮਿਲੇ। ਜਿਵੇਂ ਮਿਸਲਾਂ ਦੇ ਸਮੇਂ ਵਿਚ ਸਿੱਖ ਇਕੱਠੇ ਗੁਰਮਤਾ ਕਰਦੇ ਸਨ।

The basis of mutual cohesion among the Sikhs should be the principles of Sikhism as it used to be in the time of Guru Sahibs. Priority should be given for Sikhs to come together by renouncing all sorts of differences among themselves to resolve the common issues of the Sikhs. As it used to happen in the time of the Misls, Sikhs used to discuss and solve the issues together.